Yog Se Aryogya Tak in Punjabi (ਯੋਗ ਤੋ... ਨਿਰੋਗਤਾ ਤੱਕ)

About The Book

ਦਿੱਲੀ ਮਹਾਂਨਗਰ ਸਮੇਤ ਭਾਰਤ ਦੇ ਨਿਵਾਸੀ ਨਵੇਂ ਯੁੱਗ ਦੇ ਯੋਗ ਗੁਰੂ ਸੁਨੀਲ ਸਿੰਘ ਆਧੁਨਿਕਤਾ ਅਤੇ ਸੰਸਕ੍ਰਿਤੀ ਦੇ ਬਿਹਤਰੀਨ ਉਦਾਹਰਣ ਹਨ। ਉਹਨਾਂ ਨੇ ਪੁਰਾਣੀ ਯੋਗ ਸ਼ੈਲੀ ਅਤੇ ਆਧੁਨਿਕ ਯੋਗ ਦੇ ਅਭਿਆਸਾਂ ਦਾ ਮੇਲ ਬਹੁਤ ਹੀ ਵਧੀਆ ਤਰੀਕੇ ਨਾਲ ਕਰਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਹੈ। ਯੋਗ ਗੁਰੂ ਨੇ ਆਪਣੀ ‘ਯੋਗ ਤੋਂ ਨਿਰੋਗਤਾ’ ਕਾਰਜਸ਼ਾਲਾਵਾਂ ਦੇ ਮਾਧਿਅਮ ਨਾਲ ਲਾ-ਇਲਾਜ ਰੋਗ ਜਿਵੇਂ ਸ਼ੂਗਰ ਮੋਟਾਪਾ ਗਲੇ ਦਾ ਦਰਦ ਥਕਾਵਟ ਦਿਲ ਦੀਆਂ ਬਿਮਾਰੀਆਂ ਨੀਂਦ ਨਾ ਆਉਣਾ ਤਨਾਓ ਅਤੇ ਕਮਰ ਦਰਦ ਆਦਿ ਵਰਗੇ ਮੁਸ਼ਕਿਲ ਅਤੇ ਲਾ-ਇਲਾਜ ਰੋਗਾਂ ਨੂੰ ਦੂਰ ਕੀਤਾ ਹੈ ਅਤੇ ਹਜ਼ਾਰਾਂ ਲੋਕਾਂ ਨੇ ਇਹਨਾਂ ਕਾਰਜਸ਼ਾਲਾਵਾਂ ਤੋਂ ਲਾਭ ਉਠਾਇਆ। ਉਹ ਸਮੁੱਚੇ ਵਿਸ਼ਵ ਦੇ ਇੱਕੋ-ਇੱਕ ਯੋਗ ਗੁਰੂ ਹਨ ਜੋ ਕਿ ਰਾਸ਼ੀਫਲ ਹਾਸਯੋਗ ਅਤੇ ਯੋਗਾਚੀ ਜਪਾਨੀ ਤਕਨੀਕ ਦੁਆਰਾ ਲੋਕਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਦਾ ਸਮਾਧਾਨ ਕਰ ਚੁੱਕੇ ਹਨ।<br>ਯੋਗ ਗੁਰੂ ਨੇ ਆਪਣੀ ਯੋਗ ਦੀਆਂ ਕਾਰਜਸ਼ਾਲਾਵਾਂ ਨੂੰ ਭਾਰਤ ਦੇ ਵੱਖ-ਵੱਖ ਉਦਯੋਗਿਕ ਘਰਾਣਿਆਂ ਮਾਡਲਿੰਗ ਸੰਸਥਾਨਾਂ ਪੰਜ ਸਿਤਾਰਾ ਹੋਟਲਾਂ ਬਹੁ-ਰਾਸ਼ਟਰੀ ਕੰਪਨੀਆਂ ਰਾਜਨੀਤਿਕ ਲੋਕਾਂ ਅਤੇ ਅਫਸਰਾਂ ਲਈ ਆਯੋਜਿਤ ਕੀਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ਨੇ ਮੁੰਬਈ ਫ਼ਿਲਮ ਇੰਡਸਟ੍ਰੀ ਵਿਚ ਬਹੁਤ ਸਾਰੀਆਂ ਅਭਿਨੇਤਰੀਆਂ ਅਤੇ ਅਦਾਕਾਰਾਂ ਨੂੰ ਵੀ ਯੋਗ ਸਬੰਧੀ ਗਿਆਨ ਤੋਂ ਜਾਣੂ ਕਰਵਾਇਆ ਹੈ। ਜਨ-ਸਾਧਾਰਣ ਨੂੰ ਲਾਭ ਪਹੁੰਚਾਉਣ ਹਿਤ ਯੋਗ ਗੁਰੂ ਨੇ ਭਾਰਤ ਦੇ ਵੱਖ-ਵੱਖ ਟੀ.ਵੀ. ਚੈਨਲਾਂ ਜਿਵੇਂ 'ਜ਼ੀ-ਨਿਯੂਜ਼’ ‘ਸਟਾਰ ਨਿਯੂਜ਼’ ‘ਆਈ.ਬੀ.ਐਨ. 7’ ‘ਹੈਡਲਾਈਨ ਟੂਡੇ’ ‘ਸਹਾਰਾ ਰਾਸ਼ਟਰੀ' ‘ਐਸ. ਵਨ’ ‘ਸਹਾਰਾ ਐਨ.ਸੀ.ਆਰ.’ 'ਟੋਟਲ ਟੀ.ਵੀ.' ਅਤੇ 'ਡੀ.ਡੀ. ਨੈਸ਼ਨਲ' ਤੇ ਯੋਗ ਸਿੱਖਿਆ ਪ੍ਰਸਾਰਿਤ ਕੀਤੀ ਹੈ ਜਿਸ ਨਾਲ ਅਪ੍ਰਤੱਖ ਰੂਪ ਨਾਲ ਸਾਧਾਰਣ ਮਨੁੱਖ ਸਿਹਤ ਲਾਭ ਪ੍ਰਾਪਤ ਕਰ ਰਿਹਾ ਹੈ।<br>ਯੋਗ ਸਿੱਖਿਆ ਨੂੰ ਪ੍ਰਚਾਰਤ ਕਰਨ ਹਿਤ ਯੋਗ ਗੁਰੂ ਨੇ ਯੋਗ ਤੇ ਆਧਾਰਿਤ ਲੇਖ ਭਾਰਤ ਦੇ ਸਮੂਹ ਵਰਗਾਂ ਵਿਚ ਮਸ਼ਹੂਰ ਰਸਾਲਿਆਂ ਪਤ੍ਰਿਕਾਵਾਂ ਅਤੇ ਅਖ਼ਬਾਰਾਂ ਵਿਚ ਲਿਖੇ ਹਨ ਜਿਨ੍ਹਾਂ ਵਿਚ ਸਵਾਗਤ ਏਸ਼ੀਆ ਸਪਾ ਆਊਟਲੁਕ ਇਨਟ੍ਰਨਲ ਸੋਲਿਊਸ਼ਨ ਆਰੋਗਿਯਾ ਸੰਜੀਵਨੀ ਗਤੀ ਰੰਗ ਵਿਵਾਹ ਵਨੀਤਾ ਗ੍ਰਹਿ ਲਕਸ਼ਮੀ ਟਾਈਮਜ਼ ਆਫ਼ ਇੰਡੀਆ ਹਿੰਦੁਸਤਾਨ ਟਾਈਮਜ਼ ਫ਼ਾਇਨੈਂਸ਼ੀਅਲ ਐਕਸਪ੍ਰੈਸ ਅਮਰ ਉਜਾਲਾ ਦੈਨਿਕ ਜਾਗਰਣ ਦੈਨਿਕ ਭਾਸਕਰ ਮਿਡ ਡੇ ਅਤੇ ਰਾਸ਼ਟਰੀ ਸਹਾਰਾ' ਆਦਿ ਪ੍ਰਮੁੱਖ ਹਨ। ਯੋਗ ਗੁਰੂ ਸੁਨੀਲ ਸਿੰਘ ਨੇ ਯੋਗ ਦੀ ਸਿੱਖਿਆ ਤਿੰਨ ਦਹਾਕੇ ਪਹਿਲਾਂ ਆਪਣੇ ਦਾਦਾ ਜੀ ਤੋਂ ਬਨਾਰਸ (ਵਾਰਾਨਸੀ) ਵਿਖੇ<br>ਲਈ ਸੀ ਜਿਸ ਦੇ ਚਲਦਿਆਂ ਕਿਹਾ ਜਾ ਸਕਦਾ ਹੈ ਕਿ ਯੋਗ ਇਨ੍ਹਾਂ ਨੂੰ ਵਿਰਾਸਤ ਵਿਚ ਮਿਲਿਆ ਹੈ ਅਤੇ ਯੋਗ ਇਨ੍ਹਾਂ ਦੇ ਸੰਸਕਾਰ ਵਿਚਾਰ ਅਤੇ ਖ਼ੂਨ ਵਿਚ ਰਚਿਆ ਹੋਇਆ ਹੈ। ਪ੍ਰੰਤੂ ਇਨ੍ਹਾਂ ਨੇ ਯੋਗ ਦੀ ਵਿਧੀਵੱਤ ਸਿੱਖਿਆ ਜੰਮੂ ਕਸ਼ਮੀਰ ਵਿਚ ਸਾਲ 1985 ਵਿਚ ਵਿਸ਼ਵ ਪ੍ਰਸਿੱਧ ਯੋਗ ਗੁਰੂ ਸਨਮਾਨਯੋਗ ਸਵਾਮੀ ਜੀ ਅਚਾਰੀਆ ਧੀਰੇਂਦਰ ਬ੍ਰਹਮਚਾਰੀ ਜੀ ਦੀ ਛਤਰਛਾਇਆ ਵਿਚ ਗ੍ਰਹਿਣ ਕੀਤੀ ਅਤੇ ਇਨ੍ਹਾਂ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਯੋਗ ਗੁਰੂ ਸੁਨੀਲ ਸਿੰਘ ਨੇ ਯੋਗ ਤੋਂ ਇਲਾਵਾ 'ਜਿਨ-ਸ਼ੀਨ ਦੋ ਰੇਖੀ' ਵਿਚ ਵੀ ਦੂਜੀ ਡਿਗਰੀ ਪ੍ਰਾਪਤ ਕੀਤੀ ਹੈ।”
Piracy-free
Piracy-free
Assured Quality
Assured Quality
Secure Transactions
Secure Transactions
Delivery Options
Please enter pincode to check delivery time.
*COD & Shipping Charges may apply on certain items.
Review final details at checkout.
downArrow

Details


LOOKING TO PLACE A BULK ORDER?CLICK HERE